Skip to content

ਪੰਜਾਬੀ - Punjabi

ਵਿੱਤੀ ਲੋਕਪਾਲ ਦੀਆਂ ਸੇਵਾਵਾਂ ਬਾਰੇ

ਵਿੱਤੀ ਲੋਕਪਾਲ ਦੀਆਂ ਸੇਵਾਵਾਂ (FOS) ਖਪਤਕਾਰਾਂ ਜਿਹੜੇ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਆਦਾਰਿਆਂ ਨਾਲ ਝਗੜੇ ਦਾ ਫੈਸਲਾ ਕਰਨ ਤੋਂ ਅਸਮਰੱਥ ਰਹਿੰਦੇ ਹਨ ਨੂੰ ਮੁਫ਼ਤ ਅਤੇ ਸੁਤੰਤਰ ਸੇਵਾਵਾਂ ਪੇਸ਼ ਕਰਦਾ ਹੈ।

ਇਨ੍ਹਾਂ ਕਾਰੋਬਾਰਾਂ ਵਿਚ ਬੈਂਕ, ਬੀਮਾ, ਵਿੱਤੀ ਯੋਜਨਾਕਾਰ ਗਿਰਵੀਕਾਰ ਦਲਾਲ ਅਤੇ ਹੋਰ ਸ਼ਾਮਲ ਹਨ। ਅਸੀਂ ਇਨ੍ਹਾਂ ਕਾਰੋਬਾਰਾਂ ਨੂੰ ਵਿੱਤੀ ਸੇਵਾ ਪ੍ਰਦਾਤਾ ਦਾ ਹਵਾਲਾ ਦਿੰਦੇ ਹਾਂ।

ਅਸੀਂ ਕੀ ਕਰ ਸਕਦੇ ਹਾਂ

ਜੇਕਰ ਤੁਹਾਨੂੰ ਵਿੱਤੀ ਉਤਪਾਦ ਜਾਂ ਸੇਵਾ ਨਾਲ ਕੋਈ ਸਮੱਸਿਆ ਹੈ ਤਾਂ ਸੱਭ ਤੋਂ ਚੰਗੀ ਜਗ੍ਹਾ ਹੈ ਵਿੱਤੀ ਸੇਵਾ ਪ੍ਰਦਾਤਾ ਨਾਲ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ। ਜੇਕਰ ਤੁਸੀਂ ਆਪਣੇ ਵਿੱਤੀ ਸੇਵਾ ਪ੍ਰਦਾਤਾ ਨਾਲ ਸਿੱਧੇ ਸਮੱਸਿਆ ਨੂੰ ਹੱਲ ਕਰਨ ਵਿਚ ਅਸਮਰੱਥ ਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਅਸੀਂ ਲਾਗਤ ਅਤੇ ਅਦਾਲਤ ਜਾਣ ਦੇ ਤਣਾਅ ਬਿਨਾਂ ਤੁਹਾਡੀ ਸ਼ਿਕਾਇਤ ਦਾ ਹੱਲ ਕਰਨ ਵਿਚ ਮਦਦ ਕਰ ਸਕਦੇ ਹਾਂ। ਝਗੜਾ ਦਾਇਰ ਕਰਨ ਲਈ ਕਾਨੂੰਨੀ ਜਾਂ ਹੋਰ ਸਲਾਹ ਪ੍ਰਾਪਤ ਕਰਨ ਦੀ ਕੋਈ ਲੋੜ ਨਹੀਂ ਬਸ਼ਰਤੇ ਕਿ ਤੁਸੀਂ ਚਾਹੁੰਦੇ ਹੋਵੋ।

ਦੁਭਾਸ਼ੀਆ ਸੇਵਾ

ਅਸੀਂ ਉਨ੍ਹਾਂ ਲੋਕਾਂ ਵਾਸਤੇ ਮੁਫਤ ਦੁਭਾਸ਼ੀਆ ਸੇਵਾ ਪ੍ਰਦਾਨ ਕਰਦੇ ਹਾਂ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗ੍ਰੇਜੀ ਨਹੀਂ ਹੈ ਅਤੇ ਜੋ ਆਪਣੀ ਭਾਸ਼ਾ ਵਿਚ ਗੱਲ ਕਰਨ ਨੂੰ ਪਹਿਲ ਦਿੰਦੇ ਹਨ। ਕ੍ਰਿਪਾ ਕਰਕੇ 131 450 ਨੰਬਰ ਤੇ ਫੋਨ ਕਰੋ।

ਸਾਡੇ ਨਾਲ ਸੰਪਰਕ ਕਰੋ

ਸਾਡੇ ਗਾਹਕ ਸੇਵਾ ਕ੍ਰਮਚਾਰੀ ਨਾਲ ਗੱਲ ਕਰਨ ਲਈ 1800 367 287*ਨੰਬਰ ਤੇ ਫੋਨ ਕਰੋ।

*9ਵਜੇ ਸਵੇਰ ਤੋਂ 5ਵਜੇ ਸ਼ਾਮ ਵਿਚ ਮੈਲਬੌਰਨ ਦੇ ਸਮੇਂ ਅਨੁਸਾਰ। ਆਸਟ੍ਰੇਲੀਆ ਵਿਚ ਸਥਾਈ ਨੰਬਰ ਤੋਂ ਇਸ ਨੰਬਰ ਤੇ ਫੋਨ ਕਰਨਾ ਮੁਫਤ ਹੈ। ਮੋਬਾਈਲ ਫੋਨ ਤੇ ਕਾਲ ਚਾਰਜ ਲਗ ਸਕਦਾ ਹੈ, ਕ੍ਰਿਪਾ ਕਰਕੇ ਆਪਣੀ ਕੰਪਨੀ ਤੋਂ ਚੈੱਕ ਕਰੋ।

ਹੋਰ ਜਾਣਕਾਰੀ

ਝਗੜਾ ਹੱਲ ਕਰਨ ਦਾ ਕਿਤਾਬਚਾ

ਹੋਰ ਸੰਪਰਕ ਵੇਰਵੇ

ਵਿੱਤੀ ਲੋਕਪਾਲ ਸੇਵਾ
GPO Box 3
 Melbourne VIC 3001


ਈਮੇਲ: info@fos.org.au
ਫੈਕਸ: (03) 9613 6399
ਵੈੱਬਸਾਈਟ: www.fos.org.au